-
Jan 17, 2025 |
punjabitribuneonline.com | Harpreet Kaur
ਦੀਪਕ ਠਾਕੁਰ ਤਲਵਾੜਾ, 17 ਜਨਵਰੀ ਪਿੰਡ ਬਰਿੰਗਲੀ ਦੀ ਸ਼ਾਮਲਾਤ ਜ਼ਮੀਨ ਤੋਂ ਬੀਤੇ ਦਿਨੀਂ ਖੈਰ ਦੇ ਦਰੱਖਤ ਚੋਰੀ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਸਰਪੰਚ ਵਿਨੋਦ ਕੁਮਾਰ ਛੁਣਕਾ ਨੇ ਦੱਸਿਆ ਕਿ ਸਵਾਂ ਦਰਿਆ ਨਾਲ ਲੱਗਦੀ ਪੰਚਾਇਤੀ ਜ਼ਮੀਨ ’ਚੋਂ ਕਿਸੇ ਨੇ ਪੰਜ ਖੈਰ ਦੇ ਦਰੱਖਤ ਚੋਰੀ ਕਰ ਲਏ ਹਨ। ਪੰਚਾਇਤ ਨੇ ਇਸ ਦੀ ਜਾਣਕਾਰੀ ਵਣ ਵਿਭਾਗ ਅਤੇ ਬਲਾਕ ਅਤੇ ਪੰਚਾਇਤ ਅਫ਼ਸਰ ਤਲਵਾੜਾ ਨੂੰ ਦੇ ਦਿੱਤੀ ਹੈ। ਦੱਸ ਦੇਈਏ ਕਿ ਖ਼ੇਤਰ ’ਚ ਖੈਰ ਚੋਰੀ ਦੀਆਂ ਘਟਨਾਵਾਂ ਆਮ ਹਨ, ਆਏ ਦਿਨ ਸ਼ਰਾਰਤੀ ਤੱਤ ਸਰਕਾਰੀ ਅਤੇ ਗੈਰ ਸਰਕਾਰੀ ਜੰਗਲਾਂ ਵਿੱਚੋਂ ਚੋਰੀ ਖੈਰ ਦੇ ਦਰੱਖਤ ਵੱਢ ਲੈ ਜਾਂਦੇ ਹਨ। ਪੀੜਤ ਲੋਕਾਂ ਦੇ ਦੱਸਣ ਮੁਤਾਬਕ ਖ਼ੇਤਰ ’ਚ...
-
Jan 15, 2025 |
punjabitribuneonline.com | Harpreet Kaur
ਪੱਤਰ ਪ੍ਰੇਰਕਜਲੰਧਰ, 15 ਜਨਵਰੀਡਿਪਟੀ ਕਮਿਸ਼ਨਰ ਡਾ.
-
Jan 15, 2025 |
punjabitribuneonline.com | Harpreet Kaur
ਪੱਤਰ ਪ੍ਰੇਰਕਕਪੂਰਥਲਾ, 15 ਜਨਵਰੀ ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ ਨੈਸ਼ਨਲ ਰੋਡ ਸੇਫਟੀ ਮਹੀਨਾ ਤਹਿਤ ਅੱਜ ਐੱਸਐੱਸਪੀ (ਕਪੂਰਥਲਾ) ਗੌਰਵ ਤੂਰਾ ਦੀ ਅਗਵਾਈ ਹੇਠ ਸਥਾਨਕ ਮਾਲ ਰੋਡ ਸਥਿਤ ਨਿੱਜੀ ਸਕੂਲ ਵਿੱਚ ਆਵਾਜਾਈ ਨਿਯਮਾਂ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ ਗਈ। ਐੱਸਐੱਸਪੀ ਗੌਰਵ ਤੂਰਾ ਨੇ ਕਿਹਾ ਕਿ ਨਿੱਤ ਵੱਧਦੀਆਂ ਸੜਕ ਦੁਰਘਟਨਾਵਾਂ ਤੇ ਸੈਂਕੜੇ ਲੋਕਾਂ ਦੀਆਂ ਮੌਤਾਂ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣਾ ਕੀਮਤੀ ਜੀਵਨ ਬਚਾਉਣ ਲਈ ਟਰੈਫ਼ਿਕ ਨਿਯਮਾਂ ਦੀ ਪਾਲਣਾ...
-
Jan 15, 2025 |
punjabitribuneonline.com | Harpreet Kaur
ਪੱਤਰ ਪ੍ਰੇਰਕ ਦਸੂਹਾ, 15 ਜਨਵਰੀ ਇੱਥੋਂ ਦੇ ਬੇਟ ਇਲਾਕੇ ਤੋਂ ਨਿਕਲਣ ਵਾਲੀ ਕਾਲੀ ਵੇਈਂ ’ਚ ਡੁੱਬਣ ਵਾਲੇ ਪਿੰਡ ਛਾਂਗਲਾ ਦੇ ਵਸਨੀਕ ਨਰਿੰਦਰ ਸਿੰਘ ਨਿੰਦਾ (55) ਪੁੱਤਰ ਮਹਿੰਦਰ ਸਿੰਘ ਦੀ ਲਾਸ਼ ਦਸਵੇਂ ਦਿਨ ਵੀ ਨਾ ਮਿਲੀ। ਲਾਸ਼ ਲੱਭਣ ਲਈ ਸਰਕਾਰੀ ਗੋਤਾਖੋਰ ਉਪਲੱਬਧ ਨਾ ਹੋਣ ਕਾਰਨ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੀ ਰੈਸਕਿਊ ਟੀਮ ਨੂੰ ਬੁਲਾਇਆ ਗਿਆ ਪਰ ਹੁਣ ਤੱਕ ਲਾਸ਼ ਦਾ ਕੋਈ ਸੁਰਾਗ ਨਹੀਂ ਮਿਲਿਆ। ਇਸ ਸਬੰਧੀ ਪਿੰਡ ਛਾਂਗਲਾ ਦੇ ਮੋਹਤਬਰਾਂ ਦਾ ਵਫਦ ਲਾਸ਼ ਲੱਭਣ ਲਈ ਸਰਕਾਰੀ ਸਹਾਇਤਾ ਲਈ ਹਲਕਾ ਵਿਧਾਇਕ ਕਰਮਬੀਰ ਘੁੰਮਣ ਨੂੰ ਮਿਲਿਆ। ਵਿਧਾਇਕ ਨੇ ਲਾਸ਼ ਲੱਭਣ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। ਜਾਣਕਾਰੀ ਮੁਤਾਬਕ...
-
Jan 15, 2025 |
punjabitribuneonline.com | Harpreet Kaur
ਪੱਤਰ ਪ੍ਰੇਰਕ ਕਰਤਾਰਪੁਰ 15 ਜਨਵਰੀ ਕਰਤਾਰਪੁਰ ਨੇੜਲੇ ਪੰਜ ਪਿੰਡ ਕੁੱਦੋਵਾਲ, ਮਲੀਆ, ਭੀਖਾ ਨੰਗਲ, ਧੀਰਪੁਰ ਅਤੇ ਦਿਆਲਪੁਰ ਦੀਆਂ ਪੰਚਾਇਤਾਂ, ਨੰਬਰਦਾਰਾਂ ਅਤੇ ਪਤਵੰਤੇ ਵਿਅਕਤੀਆਂ ਨੇ ਪਿੰਡ ਕੁੱਦੋਵਾਲ ਵਿੱਚ ਮੀਟਿੰਗ ਕਰ ਕੇ ਇਲਾਕੇ ਵਿੱਚ ਵਧ ਰਹੀਆਂ ਚੋਰੀਆਂ ਅਤੇ ਨਸ਼ੇੜੀਆਂ ਵੱਲੋਂ ਕੀਤੀਆਂ ਜਾਂਦੀਆਂ ਵਾਰਦਾਤਾਂ ਨਾਲ ਨਜਿੱਠਣ ਅਤੇ ਆਤਮ ਰੱਖਿਆ ਲਈ ਪਿੰਡਾਂ ਵਿੱਚੋਂ ਵੱਧ ਤੋਂ ਵੱਧ ਵਾਲੰਟੀਅਰ ਤਿਆਰ ਕਰਨ ਦਾ ਫੈਸਲਾ ਕੀਤਾ ਹੈ। ਪਿੰਡ ਦਿਆਲਪੁਰ ਦੇ ਸਰਪੰਚ ਹਰਜਿੰਦਰ ਸਿੰਘ ਰਾਜਾ, ਕੁਲਵਿੰਦਰ ਚੰਦ, ਮਨਜੀਤ ਸਿੰਘ, ਦੇਸਰਾਜ ਅਤੇ ਸੁਖਜਿੰਦਰ ਸਿੰਘ ਤੇ ਨੰਬਰਦਾਰ ਭਜਨ ਸਿੰਘ ਧੀਰਪੁਰ ਨੇ ਕਿਹਾ ਕਿ ਪਿੰਡਾਂ ਵਿੱਚ ਵਧ ਰਹੀਆਂ...
-
Jan 15, 2025 |
punjabitribuneonline.com | Harpreet Kaur
ਪੱਤਰ ਪ੍ਰੇਰਕਫਗਵਾੜਾ, 15 ਜਨਵਰੀਮੇਹਲੀ ਮੇਹਟਾਂ ਬਾਈਪਾਸ ’ਤੇ ਖਲਵਾੜਾ ਪੁਲ ਲਾਗੇ ਬੇਕਾਬੂ ਹੋਈ ਕਾਰ ਲੋਹੇ ਦੇ ਪਿੱਲਰ ’ਚ ਜਾ ਵੱਜੀ ਜਿਸ ਕਾਰਨ ਕਾਰ ਚਾਲਕ ਦੀ ਮੌਤ ਹੋ ਗਈ ਜਦਕਿ ਉਸਦੀ ਪਤਨੀ ਗੰਭੀਰ ਜ਼ਖਮੀ ਹੋ ਗਈ। ਉਸ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮ੍ਰਿਤਕ ਵਿਅਕਤੀ ਦੀ ਪਛਾਣ ਪਰਮਜੀਤ ਸਿੰਘ ਵਾਸੀ ਪਿੰਡ ਪੋਸ਼ੀ ਥਾਣਾ ਮਾਹਿਲਪੁਰ ਵਜੋਂ ਹੋਈ ਹੈ ਜਦ ਕਿ ਉਸਦੀ ਜ਼ਖਮੀ ਪਤਨੀ ਦੀ ਪਛਾਣ ਗੁਰਮਿੰਦਰ ਕੌਰ ਵਜੋਂ ਹੋਈ ਹੈ। ਜਦੋਂ ਉਹ ਮਾਹਿਲਪੁਰ ਤੋਂ ਜਲੰਧਰ ਸਾਈਡ ਵੱਲ ਜਾ ਰਹੇ ਸਨ ਤਾਂ ਇਨ੍ਹਾਂ ਦੀ ਗੱਡੀ ਬੇਕਾਬੂ ਹੋ ਕੇ ਖੰਭੇ ’ਚ ਜਾ ਵੱਜੀ ਜਿਸ ਕਾਰਨ ਕਾਰ ਚਾਲਕ ਦੀ ਮੌਤ ਹੋ ਗਈ ਅਤੇ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ।
-
Jan 15, 2025 |
punjabitribuneonline.com | Harpreet Kaur
ਪੱਤਰ ਪ੍ਰੇਰਕ ਹੁਸ਼ਿਆਰਪੁਰ, 15 ਜਨਵਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋ ਐਜੂਕੇਸ਼ਨ ਘੰਟਾ ਘਰ ਵਿੱਚ ਬਲਾਕ ਪੱਧਰੀ ਵਿਗਿਆਨਕ ਪ੍ਰਦਰਸ਼ਨੀ ਕਰਵਾਈ ਗਈ। ਪ੍ਰਿੰਸੀਪਲ ਕਰਨ ਸ਼ਰਮਾ ਦੀ ਅਗਵਾਈ ਵਿੱਚ ਲਾਈ ਇਸ ਪ੍ਰਦਰਸ਼ਨੀ ਵਿੱਚ ਹੁਸ਼ਿਆਰਪੁਰ ਬਲਾਕ-2 ਬੀ ਦੇ 16 ਸਕੂਲਾਂ ਦੇ ਨੌਵੀਂ ਤੇ ਦਸਵੀਂ ਕਲਾਸ ਦੇ ਬੱਚਿਆਂ ਨੇ ਹਿੱਸਾ ਲਿਆ। ਪ੍ਰਿੰਸੀਪਲ ਕਰਨ ਸ਼ਰਮਾ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਵਿੱਚ ਵੱਖ-ਵੱਖ ਵਿਸ਼ਿਆਂ ਅਧੀਨ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਬੱਚਿਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਫੂਡ ਹੈਲਥ ਐਂਡ ਹਾਈਜੀਨ ਤਹਿਤ ਸਰਕਾਰੀ ਹਾਈ ਸਕੂਲ ਆਦਮਵਾਲ ਦੇ ਬੱਚਿਆਂ ਨੇ ਪਹਿਲਾ ਸਥਾਨ...
-
Jan 15, 2025 |
punjabitribuneonline.com | Harpreet Kaur
ਪੱਤਰ ਪ੍ਰੇਰਕ ਧਾਰੀਵਾਲ, 15 ਜਨਵਰੀ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਦੀ ਗੋਲਡਨ ਜੁਬਲੀ ਨੂੰ ਸਮਰਪਿਤ ਧੀਆਂ ਦੀ ਲੋਹੜੀ ਨਿਵੇਕਲੇ ਢੰਗ ਨਾਲ ਮਨਾਈ ਗਈ। ਕਾਲਜ ਵਿੱਚ ਪ੍ਰਿੰਸੀਪਲ ਸਵਰਨ ਸਿੰਘ ਵਿਰਕ, ਸੇਵਾਦਾਰ ਗਗਨਦੀਪ ਸਿੰਘ ਵਿਰਕ ਅਤੇ ਸਟੂਡੈਂਟ ਕਮੇਟੀ ਦੀ ਪ੍ਰਬੰਧਾਂ ਹੇਠ ਸਮਾਗਮ ਕਰਵਾਇਆ ਗਿਆ। ਵੱਖ ਵੱਖ ਖੇਤਰਾਂ ਵਿੱਚ ਅਹਿਮ ਪ੍ਰਾਪਤੀਆਂ ਕਰਨ ਵਾਲੀਆਂ ਕਾਲਜ ਵਿਦਿਆਰਥਣਾਂ ਦਾ ਸਨਮਾਨ ਕਰਨ ਤੋਂ ਇਲਾਵਾ ਸੰਸਥਾ ਦੇ ਸਕੂਲ ਜੂਨੀਅਰ ਵਿੰਗ ਦੀਆਂ ਹੋਣਹਾਰ ਵਿਦਿਆਰਥਣਾਂ ਵੀ ਸਨਮਾਨੀਆਂ। ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੇ ਕਾਲਜ ਦੀਆਂ 50 ਸਾਲਾਂ ਦੀਆਂ ਅਹਿਮ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਅਤੇ ਲੋਹੜੀ ਦੀ ਇਤਿਹਾਸਕ...
-
Jan 15, 2025 |
punjabitribuneonline.com | Harpreet Kaur
ਸ਼ਾਹਕੋਟ: ਲੁਟੇਰਿਆਂ ਨੇ ਮੋਟਰਸਾਈਕਲ ’ਤੇ ਜਾ ਰਹੇ ਮਜ਼ਦੂਰ ਨੂੰ ਲੁੱਟ ਲਿਆ। ਪੀੜਤ ਮਜ਼ਦੂਰ ਭਾਗ ਨਰੈਣ ਵਾਸੀ ਖਾਨਪੁਰ ਰਾਜਪੂਤਾਂ ਨੇ ਦੱਸਿਆ ਕਿ ਉਹ ਸ਼ਾਹਕੋਟ ਤੋਂ ਆਪਣੇ ਮੋਟਰਸਾਈਕਲ ’ਤੇ ਪਿੰਡ ਜਾ ਰਿਹਾ ਸੀ। ਜਦੋਂ ਉਹ ਪਿੰਡ ਮੀਏਂਵਾਲ ਮੌਲਵੀਆਂ (ਈਨੋਵਾਲ) ਤੋਂ ਥੋੜ੍ਹਾ ਜਿਹਾ ਅੱਗੇ ਗਿਆ ਤਾਂ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ, ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ, ਨੇ ਉਨ੍ਹਾਂ ਦੇ ਮੋਟਰਸਾਈਕਲ ਅੱਗੇ ਮੋਟਰਸਾਈਕਲ ਲਾ ਕੇ ਰੋਕ ਲਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਦਾਤਰ ਦਿਖਾ ਕੇ ਪਰਸ ਦੀ ਮੰਗ ਕੀਤੀ। ਪਰਸ ਵਿੱਚੋਂ ਕਰੀਬ 1300 ਰੁਪਏ ਕੱਢ ਕੇ ਪਰਸ ਵਾਪਿਸ ਕਰ ਦਿਤਾ। ਇਸ ਤੋਂ ਬਾਅਦ ਲੁਟੇਰਿਆਂ ਨੇ ਮੋਬਾਈਲ ਵੀ ਲੈ ਲਿਆ।...
-
Jan 15, 2025 |
punjabitribuneonline.com | Harpreet Kaur
ਪੱਤਰ ਪ੍ਰੇਰਕ ਤਰਨ ਤਾਰਨ, 15 ਜਨਵਰੀ ਇੱਥੋਂ ਦੀ ਜੰਡਿਆਲਾ ਰੋਡ ’ਤੇ ਵਾਰਦਾਤ ਕਰਨ ਦੀ ਕੋਸ਼ਿਸ਼ ਕਰਦੇ ਝਪਟਮਾਰ ਨੂੰ ਰਾਹਗੀਰਾਂ ਨੇ ਕਾਬੂ ਕਰ ਕੇ ਪੁਲੀਸ ਹਵਾਲੇ ਕਰ ਦਿੱਤਾ| ਝਪਟਮਾਰ ਦਾ ਦੂਜਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ| ਸਥਾਨਕ ਥਾਣਾ ਸਿਟੀ ਦੇ ਏਐੱਸਆਈ ਗੁਰਭੇਜ ਸਿੰਘ ਨੇ ਦੱਸਿਆ ਕਿ ਝਪਟਮਾਰ ਦੀ ਸ਼ਨਾਖਤ ਤਰਨ ਤਾਰਨ ਸ਼ਹਿਰ ਦੀ ਆਬਾਦੀ ਇਕਬਾਲ ਐਵੀਨਿਊ ਦੇ ਵਾਸੀ ਰਛਪਾਲ ਸਿੰਘ ਅਤੇ ਉਸ ਦੇ ਫਰਾਰ ਹੋ ਗਏ ਸਾਥੀ ਦੀ ਪਛਾਣ ਸ਼ਹਿਰ ਦੀ ਕਾਜੀਕੋਟ ਰੋਡ ਦੇ ਵਾਸੀ ਬੱਬੂ ਦੇ ਤੌਰ ’ਤੇ ਕੀਤੀ ਗਈ ਹੈ। ਗੁਰਭੇਜ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ’ਤੇ ਸਵਾਰ ਇਨ੍ਹਾਂ ਝਪਟਮਾਰਾਂ ਨੇ ਸ਼ਹਿਰ ਦੀ ਜੰਡਿਆਲਾ ਰੋਡ ’ਤੇ ਜਾ ਰਹੀ ਸ਼ਹਿਰ ਦੇ ਮੁਹੱਲਾ...