-
Feb 10, 2025 |
ruralindiaonline.org | kavitha Muralidharan |P. Sainath |Kamaljit Kaur
ਦੋ ਬੱਚਿਆਂ ਦੀ ਇਕੱਲੀ ਮਾਂ ਕੇ.
-
Feb 10, 2025 |
ruralindiaonline.org | Amir Malik |Swadesha Sharma |Kamaljit Kaur
ਸੁਨੀਤਾ ਨਿਸ਼ਾਧ ਨੂੰ ਉਹ ਵੇਲ਼ਾ ਬਾਰ-ਬਾਰ ਚੇਤੇ ਆਉਂਦਾ ਹੈ ਜਦੋਂ ਕੋਵਿਡ-19 ਮਹਾਂਮਾਰੀ ਫੈਲੀ ਸੀ ਤੇ ਕਿਵੇਂ ਉਨ੍ਹਾਂ ਨੇ ਹਰਿਆਣਾ ਤੋਂ ਉੱਤਰ ਪ੍ਰਦੇਸ਼ ਦੇ ਆਪਣੇ ਜੱਦੀ ਪਿੰਡ ਮਹਾਰਾਜਗੰਜ ਤੱਕ ਦਾ ਸਫ਼ਰ ਤੈਅ ਕੀਤਾ ਸੀ। ਉਹ ਉਨ੍ਹਾਂ ਲਖੂਖਾ ਪ੍ਰਵਾਸੀ ਮਜ਼ਦੂਰਾਂ ਵਿੱਚੋਂ ਹੀ ਸਨ ਜਿਨ੍ਹਾਂ ਨੂੰ ਦੇਸ਼-ਵਿਆਪੀ ਤਾਲਾਬੰਦੀ ਦੇ ਯਕਦਮ ਹੋਏ ਐਲਾਨ ਨੇ ਸੜਕ 'ਤੇ ਲਿਆ ਖੜ੍ਹਾ ਕੀਤਾ ਸੀ। ਇਹੀ ਕਾਰਨ ਹੈ ਕਿ ਨਾ ਤਾਂ ਕਿਸੇ ਕੇਂਦਰ ਬਜਟ ਜਾਂ ਨਾ ਹੀ ਕਿਸੇ ਵੀ ਸਰਕਾਰੀ ਸਕੀਮਾਂ ਵਿੱਚ ਉਨ੍ਹਾਂ ਦੀ ਰੁਚੀ ਹੀ ਬਾਕੀ ਰਹੀ ਹੈ। ''ਤੁਸੀਂ ਮੇਰੇ ਤੋਂ ਬਜਟ ਬਾਰੇ ਪੁੱਛਦੇ ਓ,'' ਇਸ ਰਿਪੋਟਰ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਉਹ ਕਹਿੰਦੇ...
-
Feb 7, 2025 |
ruralindiaonline.org | Muzamil Bhat |Sarbajaya Bhattacharya |Kamaljit Kaur
ਅਲੀ ਮੁਹੰਮਦ ਲੋਨ ਦਾ ਮੰਨਣਾ ਹੈ ਕਿ ਕੇਂਦਰੀ ''ਬਜਟ ਅਫ਼ਸਰਾਂ ਵਾਸਤੇ ਹੈ।'' ਉਨ੍ਹਾਂ ਦਾ ਮਤਲਬ ਇਹ ਬਜਟ ਮੱਧ ਵਰਗੀ ਸਰਕਾਰੀ ਲੋਕਾਂ ਜਾਂ ਸਰਕਾਰੀ ਕਰਮਚਾਰੀਆਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ/ਜਾਂਦਾ ਹੈ। ਸਭ ਤੋਂ ਵੱਡੀ ਗੱਲ ਇਹ ਕਿ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਖੇ ਬੇਕਰੀ ਦੀ ਛੋਟੀ ਜਿਹੀ ਦੁਕਾਨ ਚਲਾਉਣ ਵਾਲ਼ੇ ਇਸ ਦੁਕਾਨਦਾਰ ਨੂੰ ਇਹ ਪਤਾ ਚੱਲ ਗਿਆ ਕਿ ਜੋ ਵੀ ਹੋਵੇ ਇਹ ਬਜਟ ਉਨ੍ਹਾਂ ਵਾਸਤੇ ਤਾਂ ਬਿਲਕੁਲ ਵੀ ਨਹੀਂ ਹੈ। ''2024 ਵਿੱਚ ਜਿੱਥੇ ਮੈਂ 50 ਕਿਲੋ ਆਟੇ ਦੀ ਬੋਰੀ 1,400 ਰੁਪਏ ਵਿੱਚ ਖਰੀਦਦਾ ਸਾਂ, ਹੁਣ ਇਹੀ ਬੋਰੀ 2,200 ਦੀ ਆਉਂਦੀ ਏ,'' 52 ਸਾਲਾ ਇਸ ਬੇਕਰ ਦਾ ਕਹਿਣਾ ਹੈ। ਸਾਡੀ ਇਹ ਗੱਲਬਾਤ...
-
Feb 5, 2025 |
ruralindiaonline.org | Umesh Kumar Ray |Kamaljit Kaur
ਅੰਜਨਾ ਦੇਵੀ ਦੀ ਮੰਨੀਏ ਤਾਂ ਬਜਟ ਵਗੈਰਾ ਬਾਰੇ ਜਾਣਨ ਦਾ ਕੰਮ ਪੁਰਸ਼ਾਂ ਦਾ ਹੈ। ''ਮਰਦ ਲੋਗ ਹੀ ਜਾਨਤਾ ਹੈ ਏ ਸਬ, ਲੇਕਿਨ ਵੋਹ ਤੋਹ ਨਹੀਂ ਹੈਂ ਘਰ ਪੇ,'' ਉਹ ਕਹਿੰਦੇ ਹਨ। ਹਾਂ ਪਰ ਉਨ੍ਹਾਂ ਦੇ ਆਪਣੇ ਘਰ ਦਾ ਬਜਟ ਤਾਂ ਉਹ ਖ਼ੁਦ ਹੀ ਸਾਂਭਦੇ ਹਨ। ਚਮਾਰ ਜਾਤੀ ਨਾਲ਼ ਤਾਅਲੁੱਕ ਰੱਖਦੇ ਅੰਜਨਾ ਪਿਛੜੀ ਜਾਤੀ ਤੋਂ ਆਉਂਦੇ ਹਨ। ''ਬੱਜਟ!'' ਉਹ ਕਹਿੰਦੇ ਹਨ ਤੇ ਦਿਮਾਗ਼ 'ਤੇ ਜ਼ੋਰ ਪਾਉਣ ਦੀ ਕੋਸ਼ਿਸ਼ ਕਰਨ ਲੱਗਦੇ ਹਨ ਕਿ ਭਲ਼ਾ ਉਨ੍ਹਾਂ ਨੇ ਨਵੇਂ ਐਲਾਨਾਂ ਬਾਬਤ ਕੁਝ ਸੁਣਿਆ ਵੀ ਹੈ ਜਾਂ ਨਹੀਂ। ''ਊ ਸਬ ਹਮ ਨਹੀਂ ਸੁਣੇ ਹੈਂ।'' ਪਰ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦੇ ਸੋਂਧੋ ਰਤੀ ਪਿੰਡ ਦੀ ਇਸ ਦਲਿਤ ਨਿਵਾਸੀ ਦਾ ਇੰਨਾ ਜ਼ਰੂਰ ਕਹਿਣਾ...
-
Jan 16, 2025 |
ruralindiaonline.org | Sarbajaya Bhattacharya |Binaifer Bharucha |Kamaljit Kaur
ਤੇਜਾਲੀਬਾਈ ਢੇਧੀਆ ਹੌਲ਼ੀ-ਹੌਲ਼ੀ ਆਪਣੇ ਦੇਸੀ ਬੀਜਾਂ ਵੱਲ ਨੂੰ ਵਾਪਸ ਆ ਰਹੇ ਹਨ। ਲਗਭਗ 15 ਸਾਲ ਪਹਿਲਾਂ, ਤੇਜਾਲੀਬਾਈ ਸਮੇਤ ਭੀਲ ਆਦਿਵਾਸੀਆਂ, ਜੋ ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਅਤੇ ਦੇਵਾਸ ਜ਼ਿਲ੍ਹਿਆਂ ਵਿੱਚ ਖੇਤੀਬਾੜੀ ਵਿੱਚ ਲੱਗੇ ਹੋਏ ਸਨ, ਨੇ ਹਾਈਬ੍ਰਿਡ ਬੀਜਾਂ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਜੋ ਜੈਵਿਕ ਖੇਤੀ ਦੇ ਤਰੀਕਿਆਂ ਰਾਹੀਂ ਉਗਾਏ ਗਏ ਸਥਾਨਕ ਬੀਜਾਂ ਦੀ ਬਜਾਏ ਰਸਾਇਣਕ ਬੀਜਾਂ 'ਤੇ ਨਿਰਭਰ ਕਰਦੇ ਹਨ। ਇਸ ਤਬਦੀਲੀ ਕਾਰਨ ਰਵਾਇਤੀ ਬੀਜ ਅਲੋਪ ਹੋ ਗਏ। ਤੇਜਾਲੀਬਾਈ ਇਸ ਤਬਦੀਲੀ ਬਾਰੇ ਦੱਸਦੇ ਹਨ: "ਰਵਾਇਤੀ ਖੇਤੀ ਲਈ ਬਹੁਤ ਜ਼ਿਆਦਾ ਮਿਹਨਤ ਤੇ ਧਿਆਨ ਦੇਣ ਦੀ ਲੋੜ ਹੁੰਦੀ ਸੀ ਅਤੇ ਉਨ੍ਹਾਂ ਨੂੰ ਸਹੀ ਮੰਡੀ ਮੁੱਲ ਨਹੀਂ...
-
Jan 10, 2025 |
ruralindiaonline.org | Shalini Singh |Kamaljit Kaur
ਗਣੇਸ਼ ਪੰਡਿਤ, ਜੋ ਹੁਣ ਆਪਣੀ ਉਮਰ ਦੇ 30ਵੇਂ ਦਹਾਕੇ ਵਿੱਚ ਹਨ, ਨਵੀਂ ਦਿੱਲੀ ਦੇ ਯਮੁਨਾ ਪੁਲ ਦੇ ਨੇੜਲੇ ਲੋਹਾ ਪੁਲ ਇਲਾਕੇ ਦੇ ਸਭ ਤੋਂ ਛੋਟੇ ਵਸਨੀਕ ਹਨ। ਉਹ ਕਹਿੰਦੇ ਹਨ ਕਿ ਅੱਜ ਦੇ ਨੌਜਵਾਨ ਚਾਂਦਨੀ ਚੌਕ ਨੇੜੇ "ਮੁੱਖ ਧਾਰਾ" ਦੀਆਂ ਨੌਕਰੀਆਂ ਕਰਨ ਨੂੰ ਮਹੱਤਵ ਦੇ ਰਹੇ ਹਨ ਜਿਨ੍ਹਾਂ ਕੰਮਾਂ ਵਿੱਚ ਉਹ ਤੈਰਾਕੀ ਟ੍ਰੇਨਰ, ਪ੍ਰਚੂਨ ਦੁਕਾਨਾਂ ਵਿੱਚ ਸਹਾਇਕ ਵਜੋਂ ਕੰਮ ਕਰਦੇ ਹਨ। ਯਮੁਨਾ ਨਦੀ ਦਿੱਲੀ ਵਿੱਚੋਂ ਲੰਘਦੀ ਹੈ ਅਤੇ ਗੰਗਾ ਦੀ ਸਭ ਤੋਂ ਲੰਬੀ ਸਹਾਇਕ ਨਦੀ ਹੈ ਅਤੇ ਘਣਤਾ ਦੇ ਮਾਮਲੇ ਵਿੱਚ ਦੂਜੀ ਸਭ ਤੋਂ ਵੱਡੀ (ਪਹਿਲੀ ਘੱਗਰ ਹੈ) ਸਹਾਇਕ ਨਦੀ ਹੈ। ਪੰਡਿਤ ਯਮੁਨਾ ਦੇ ਕਿਨਾਰੇ ਇੱਕ ਫੋਟੋ ਸ਼ੂਟ ਦਾ ਆਯੋਜਨ ਕਰਦੇ ਹਨ ਅਤੇ...
-
Jan 3, 2025 |
ruralindiaonline.org | Umesh Kumar Ray |Kamaljit Kaur
ਇੱਕ ਕੋਬਰੇ ਨੇ ਸਾਗਵਾਨ ਦੇ ਰੁੱਖ ਦੀ ਟਹਿਣੀ ਨੂੰ ਜੱਫਾ ਪਾਇਆ ਹੋਇਆ ਸੀ। ਟੋਲਾ ਪਿੰਡ ਦੇ ਲੋਕਾਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਹ ਟਸ ਤੋਂ ਮਸ ਨਾ ਹੋਇਆ। ਪੰਜ ਘੰਟਿਆਂ ਦੀ ਵਿਅਰਥ ਕੋਸ਼ਿਸ਼ ਤੋਂ ਬਾਅਦ, ਬੇਵੱਸ ਪਿੰਡ ਵਾਸੀਆਂ ਨੇ ਅਖ਼ੀਰ ਵਾਲਮੀਕੀ ਟਾਈਗਰ ਰਿਜ਼ਰਵ ਵਿਖੇ ਚੌਕੀਦਾਰ ਰਹਿ ਚੁੱਕੇ ਮੁੰਦਰਿਕਾ ਯਾਦਵ ਨੂੰ ਸੱਦ ਬੁਲਾਇਆ। ਉਨ੍ਹਾਂ ਨੇ ਹੁਣ ਤੱਕ 200 ਤੋਂ ਵੱਧ ਜਾਨਵਰਾਂ ਨੂੰ ਬਚਾਇਆ ਹੈ, ਜਿਨ੍ਹਾਂ ਵਿੱਚ ਸ਼ੇਰ, ਚੀਤੇ, ਗੈਂਡੇ ਅਤੇ ਸੱਪ ਸ਼ਾਮਲ ਹਨ। ਮੁੰਦਰਿਕਾ ਨੇ ਸਭ ਤੋਂ ਪਹਿਲਾਂ ਸੱਪ ਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਕੀਤੀ, ਜਿਸ ਵਿੱਚ ਉਹ ਸਫ਼ਲ ਵੀ ਰਹੇ। "ਮੈਂ ਉਸ ਦੇ ਮੂੰਹ ਵਿੱਚ ਬਾਂਸ ਦੀ ਇੱਕ ਡੰਡੀ...
-
Dec 28, 2024 |
ruralindiaonline.org | Muzamil Bhat |Kamaljit Kaur
ਸ਼ਬੀਰ ਹੁਸੈਨ ਭੱਟ ਯਾਦ ਕਰਦੇ ਹਨ,"ਜਦੋਂ ਮੈਂ ਹੰਗੁਲ ਨੂੰ ਪਹਿਲੀ ਵਾਰ ਦੇਖਿਆ, ਤਾਂ ਮੈਂ ਕੀਲੀਆ ਗਿਆ ਤੇ ਉੱਥੇ ਹੀ ਅਹਿੱਲ ਰਹਿ ਗਿਆ ਤੇ ਇੱਕ ਪੈਰ ਵੀ ਨਾ ਪੁੱਟ ਸਕਿਆ। ਬਾਅਦ ਵਿੱਚ ਉਹ ਇਸ ਦੀ ਇੱਕ ਹੋਰ ਝਲਕ ਪਾਉਣ ਲਈ ਵਾਰ-ਵਾਰ ਉੱਥੇ ਜਾਂਦੇ ਰਹੇ। ਕਸ਼ਮੀਰ ਦਾ ਮੂਲ਼ ਨਿਵਾਸੀ, ਇਹ ਹਿਰਨ ( ਸਰਵਸ ਇਲਾਫਸ ਹੰਗਲੂ ) ਇਸ ਸਮੇਂ ਗੰਭੀਰ ਰੂਪ ਨਾਲ ਖ਼ਤਰੇ ਵਿੱਚ ਹੈ। ਹੁਣ, ਲਗਭਗ 20 ਸਾਲ ਬਾਅਦ ਵੀ 141 ਵਰਗ ਕਿਲੋਮੀਟਰ ਦੇ ਇਸ ਪਾਰਕ ਵਿੱਚ ਵੱਸੇ ਜਾਨਵਰਾਂ, ਪੰਛੀਆਂ, ਰੁੱਖਾਂ ਅਤੇ ਫੁੱਲਾਂ ਪ੍ਰਤੀ ਉਨ੍ਹਾਂ ਦਾ ਮੋਹ ਜ਼ਰਾ ਵੀ ਘੱਟ ਨਹੀਂ ਹੋਇਆ, ਸ਼ਬੀਰ ਕਹਿੰਦੇ ਹਨ। "ਇਹ ਹੰਗੁਲ ਅਤੇ ਹਿਮਾਲਿਆ ਦੇ ਕਾਲ਼ੇ ਭਾਲੂ ਸਨ ਜਿਨ੍ਹਾਂ ਨੇ...
-
Dec 26, 2024 |
ruralindiaonline.org | Ashwini Shukla |Kamaljit Kaur
ਆਪਣੇ ਕਮਰੇ ਦੀ ਖਿੜਕੀ ਤੋਂ ਬਾਹਰ ਉਨ੍ਹਾਂ ਜਿੱਧਰ ਵੀ ਦੇਖਿਆ ਸਿਰਫ਼ ਪਾਣੀ ਹੀ ਪਾਣੀ ਨਜ਼ਰ ਆਇਆ। ਹੜ੍ਹ ਦਾ ਪਾਣੀ ਲੱਥਣ ਦਾ ਨਾਮ ਨਹੀਂ ਸੀ ਲੈ ਰਿਹਾ। ਰੁਪਾਲੀ ਬਾਗੂ ਦਾ ਘਰ ਸੁਬਨਸ਼੍ਰੀ ਨਦੀ ਤੋਂ ਸਿਰਫ਼ ਇੱਕ ਕਿਲੋਮੀਟਰ ਦੀ ਦੂਰੀ 'ਤੇ ਹੈ। ਇਹ ਨਦੀ ਬ੍ਰਹਮਪੁੱਤਰ ਨਦੀ ਦੀ ਮੁੱਖ ਸਹਾਇਕ ਨਦੀਆਂ ਵਿੱਚੋਂ ਇੱਕ ਹੈ ਅਤੇ ਇਹਦੇ ਵਿੱਚ ਹਰ ਸਾਲ ਹੜ੍ਹ ਆਉਂਦੇ ਹਨ। ਤੁਸੀਂ ਜਿੱਧਰ ਵੀ ਦੇਖੋ, ਪਾਣੀ ਹੀ ਪਾਣੀ ਦਿੱਸੇਗਾ, ਪਰ ਪੀਣ ਲਈ ਇੱਕ ਬੂੰਦ ਵੀ ਨਹੀਂ। ਉਨ੍ਹਾਂ ਦਾ ਘਰ ਅਸਾਮ ਦੇ ਲਖੀਮਪੁਰ ਜ਼ਿਲ੍ਹੇ ਦੇ ਬੋਰਦੁਬੀ ਮਾਲੂਵਾਲ ਪਿੰਡ ਵਿੱਚ ਹੈ। ਇੱਥੇ ਪੀਣ ਵਾਲ਼ਾ ਪਾਣੀ ਪੂਰੀ ਤਰ੍ਹਾਂ ਦੂਸ਼ਿਤ ਹੈ। "ਸਾਡੇ ਪਿੰਡ ਅਤੇ ਆਸ ਪਾਸ ਦੇ...
-
Dec 16, 2024 |
ruralindiaonline.org | Swadesha Sharma |Kamaljit Kaur
ਸਾਲ 2024 ਪਾਰੀ ਲਾਈਬ੍ਰੇਰੀ ਲਈ ਮੀਲ ਪੱਥਰ ਸਾਬਤ ਹੋਇਆ। ਅਸੀਂ ਇਸ ਸਾਲ ਰਿਕਾਰਡ ਗਿਣਤੀ ਵਿੱਚ ਸਰੋਤ ਇਕੱਠੇ ਕੀਤੇ ਅਤੇ ਆਰਕਾਈਵ ਵੀ ਕੀਤੇ। ਇਨ੍ਹਾਂ ਵਿੱਚ ਐਕਟ ਅਤੇ ਕਾਨੂੰਨ, ਕਿਤਾਬਾਂ, ਕਾਨਫਰੰਸਾਂ, ਲੇਖ, ਸੰਕਲਣ, ਸ਼ਬਦਕੋਸ਼, ਸਰਕਾਰੀ ਰਿਪੋਰਟਾਂ, ਪੈਂਫਲੈਟ, ਸਰਵੇਖਣ ਅਤੇ ਲੇਖ ਸ਼ਾਮਲ ਹਨ। ਸਾਲ 2024 ਵਿੱਚ ਇੱਕ ਹੋਰ ਰਿਕਾਰਡ ਟੁੱਟਿਆ ਉਹ ਸੀ 2023 ਦਾ ਤਾਪਮਾਨ ਪੱਖੋਂ ਬਹੁਤ ਗਰਮ ਸਾਲ ਰਹਿਣਾ, ਇੰਨਾ ਗਰਮ ਕਿ ਰਿਕਾਰਡ ਹੀ ਬਣ ਗਿਆ। ਬਦਲਦੇ ਜਲਵਾਯੂ ਪੈਟਰਨ ਨੇ ਪ੍ਰਵਾਸੀ ਪ੍ਰਜਾਤੀਆਂ ਨੂੰ ਪ੍ਰਭਾਵਿਤ ਕੀਤਾ ਹੈ, ਇੰਨਾ ਕਿ ਪੰਜ ਵਿੱਚੋਂ ਇੱਕ ਹੁਣ ਖ਼ਤਮ ਹੋਣ ਦੀ ਕਗਾਰ 'ਤੇ ਹੈ ਅਤੇ ਭਾਰਤ ਦੀਆਂ ਵੈਟਲੈਂਡਜ਼ , ਝੀਲਾਂ,...